ਤੁਸੀਂ ਅਸਮਾਨ ਵਿਚ ਉੱਡਦੇ ਜਹਾਜ਼ ਤਾਂ ਰੋਜ਼ਾਨਾ ਹੀ ਵੇਖਦੇ ਹੋਵੋਗੇ, ਪਰ ਬਿਹਾਰ ਵਿਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਇਕ ਹਵਾਈ ਜਹਾਜ਼ ਫ਼ਲਾਈਓਵਰ ਹੇਠਾਂ ਫੱਸ ਗਿਆ। ਇਹ ਵੇਖ ਕੇ ਉੱਥੇ ਮੌਜੂਦ ਲੋਕ ਵੀ ਹੱਕੇ-ਬੱਕੇ ਰਹਿ ਗਏ ਤੇ ਭੱਜ-ਭੱਜ ਕੇ ਜਹਾਜ਼ ਨਾਲ ਸੈਲਫ਼ੀਆਂ ਲੈਣ ਲਈ ਪਹੁੰਚਣ ਲੱਗੇ। ਇਸ ਸਭ ਕਾਰਨ ਸੜਕ 'ਤੇ ਕਾਫ਼ੀ ਜਾਮ ਵੀ ਲੱਗ ਗਿਆ। ਦਰਅਸਲ, ਅੱਜ ਇਕ ਪੁਰਾਣੇ ਹਵਾਈ ਜਹਾਜ਼ ਨੂੰ ਟਰੱਕ 'ਤੇ ਲੱਦ ਕੇ ਅਸਾਮ ਤੋਂ ਮੁੰਬਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬਿਹਾਰ ਦੇ ਮੋਤੀਹਾਰੀ ਇਲਾਕੇ ਵਿਚ ਪਹੁੰਚਿਆ ਤਾਂ ਉੱਥੇ ਬਣੇ ਇਕ ਫਲ਼ਾਈਓਵਰ ਹੇਠਾਂ ਫੱਸ ਗਿਆ। ਇਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ ਤੇ ਜਹਾਜ਼ ਨਾਲ ਫ਼ੋਟੋਆਂ ਖਿਚਵਾਉਣ ਵਾਲਿਆਂ ਦੀ ਭੀੜ ਲੱਗ ਗਈ। ਜਹਾਜ਼ ਕਾਫ਼ੀ ਚਿਰ ਸੜਕ ਵਿਚਾਲੇ ਹੀ ਫੱਸਿਆ ਰਿਹਾ ਤੇ ਉਸ ਨੂੰ ਕੱਢਣ ਦੇ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਅਖ਼ੀਰ ਵਿਚ ਜਹਾਜ਼ ਨੂੰ ਜਿਸ ਟਰੱਕ 'ਤੇ ਲੱਦਿਆ ਗਿਆ ਸੀ, ਉਸ ਦੇ ਟਾਇਰਾਂ 'ਚੋਂ ਹਵਾ ਕੱਢੀ ਗਈ ਤਾਂ ਜੋ ਜਹਾਜ਼ ਥੋੜਾ ਨੀਵਾਂ ਹੋ ਸਕੇ। ਉਸ ਮਗਰੋਂ ਜਹਾਜ਼ ਨੂੰ ਉੱਥੋਂ ਅੱਗੇ ਲਿਜਾਇਆ ਗਿਆ।
.
Ever seen an airplane hanging from the bottom of the flyover! Plane stuck under flyover.
.
.
.
#planestuck #motihari #videoviral
~PR.182~